ਸਭ ਤੋਂ ਖਤਰਨਾਕ
ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁਤਿਆਂ ਫੜੇ ਜਾਣਾ – ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਿਹਣ ਕਰ ਜਾਣਾ
ਘਰ ਤੋਂ ਨਿਕਲਣਾ ਕੰਮ
ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |
ਸਭ ਤੋਂ ਖਤਰਨਾਕ ਓਹ ਅਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਡੀ ਯਖ ਹੁੰਦੀ ਹੈ
ਜਿਸ ਦੀ ਨਜਰ ਦੁਨਿਆ ਨੂੰ ਮੋਹੱਬਤ ਨਾਲ ਚੁੰਮ ਣਾ ਭੁਲ ਜਾਂਦੀ ਹੈ
ਜੋ ਚੀਜ਼ਾਂ ਚੋਂ ਉਠਦੀ ਅੰਨੇਪਣ ਦੀ ਭਾਫ ਉਤੇ ਦੂਲ ਜਾਂਦੀ ਹੈ
ਜੋ ਨਿਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ
ਇਕ ਮਨਤਕਹੀਨ ਦੁਹਰਾਅ ਦੇ ਗਧੀ ਗੇੜ ਵਿਚ ਹੀ ਰੁਲ ਜਾਂਦੀ ਹੈ
ਸਭ ਤੋਂ ਖਤਰਨਾਕ ਓਹ ਚੰਨ ਹੁੰਦਾ ਹੈ
ਜੋ ਹਰ ਕਤਲਕਾਂਡ ਦੇ ਬਾਦ
ਸੁੰਨੇ ਹੋਇ ਵੇਹੜਿਆਂ ਵਿਚ ਚੜਦਾ ਹੈ
ਪਰ ਤੁਹਾਡੀਆਂ ਅਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ
ਸਭ ਤੋਂ ਖਤਰਨਾਕ ਓਹ ਗੀਤ ਹੁੰਦਾ ਹੈ
ਤੁਹਾਡੇ ਕੰਨਾ ਤਕ ਪੋੰਹ੍ਚਣ ਲਈ
ਜੇਹੜਾ ਕੀਰਨੇ ਉਲੰਘਦਾ ਹੈ
ਡਰੇ ਹੋਇ ਲੋਕਾਂ ਦੇ ਦਰਾਂ ਮੂਹਰੇ
ਜੋ ਵੈਲੀ ਦੀ ਖੰਘ ਖੰਘਦਾ ਹੈ
ਸਭ ਤੋਂ ਖਤਰਨਾਕ ਓਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਓੰਦੀ ਰੂਹ ਦਿਆਂ ਅਕਾਸ਼ਾਂ ਉਤੇ
ਜੀਹਦੇ ਵਿਚ ਸਿਰਫ ਉੱਲੂ ਬੋਲਦੇ ਗਿਦੜ ਹਵਾਂਕਦੇ ਨੇ
ਚਿਮਟ ਜਾਂਦੇ ਨੇਰ੍ਹ ਬੰਦ ਬੂਹਿਆਂ ਚੁਗਾਠਾਂ ਉਤੇ
ਸਭ ਤੋਂ ਖਤਰਨਾਕ ਓਹ ਦਿਸ਼ਾ ਹੁੰਦੀ ਹੈ
ਜੀਹਦੇ ਵਿਚ ਆਤਮਾ ਦਾ ਸੂਰਜ ਡੁਬ ਜਾਵੇ
ਤੇ ਉਸ ਦੀ ਮਰੀ ਹ਼ੋਈ ਧੁਪ ਦੀ ਕੋਈ ਛਿਲ੍ਤਰ
ਤੁਹਾਡੇ ਜਿਸਮ ਦੇ ਪੂਰਬ ਵਿਚ ਖੂਬ ਜਾਵੇ
– ਪਾਸ਼
ਭਾਸ਼ਾ
ਅੱਲਗ ਹੁੰਦੀ ਹੈ ਭਾਸ਼ਾ ਭਾਸ਼ਣਾ ਦੀ ਸਦਾ
ਪਰ ਰੋਂਦੀਆਂ ਮਾਵਾਂ ਤੇ ਭੈਣਾ ਦੀ ਭਾਸ਼ਾ ਇੱਕ ਹੁੰਦੀ ਹੈ
ਅੱਲਗ ਹੁੰਦੀ ਹੈ ਭਾਸ਼ਾ , ਜੋ ਭਰੀ ਮਰਦਮ ਸ਼ੁਮਾਰੀ ਦੇ ਰਜਿਸਟਰ ਵਿਚ
ਘਰਾਂ ਚੋਂ ਉਠਦਿਆਂ ਵੈਣਾ ਦੀ ਭਾਸ਼ਾ ਇੱਕ ਹੁੰਦੀ ਹੈ — ਪਾਸ਼
ज़िन्दगी / Life
कुछ आहोँ में कट गई, कुछ गुनाहो में कट गई /
ਸ਼ਾਹ ਮੁਹੰਮਦ, ਵਾਰਿਸ ਸ਼ਾਹ, ਸਤਿੰਦਰ ਸਰਤਾਜ ‘ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ |
Absolutely loved the take of Mr. Harcharan Singh Bains on current elections and its related politics
ਵੋਟਾਂ / Votes
ਜਦੋਂ ਵੋਟ ਦੀ ਗੱਲ ਨੂੰ ਹੱਥ ਪਾਈਏ , ਪਹਿਲਾਂ ‘ਲੱਖ ਕਰੋੜ’ ਧਿਆਈਏ ਜੀ /
ਓਦੋਂ ਕੁਰਸੀ ਲੀਡਰ ਦੇ ਵੱਲ ਹੋਵੇ, ਜਦੋਂ , ਇਲਮ ਕਰੋੜ ਤੋਂ ਪਾਈਏ ਜੀ /
ਲੱਖ ‘ਕੋਡ’ ਹੋਵਣ , ਤਾਂ ਤੋੜ ਦੇਈਏ , ‘ਕੋਡ ਤੋੜਨਾ’ ਨਾਮ ਸਦਵਾਈਏ ਜੀ /
ਸ਼ਾਹ ਮੁਹੰਮਦਾ ਗੱਲ ਤਾਂ ਓਦੋਂ ਬਣਦੀ , ਜਦੋਂ ਝੂਠ,ਘੁਮੰਡ ਅਪਣਾਈਏ ਜੀ /